HeartHub.ca ਵਿਖੇ ਅਸੀਂ ਕੌਣ ਹਾਂ? ਅਸੀਂ ਤੁਹਾਡੇ ਵਰਗੇ ਹਾਂ!
ਅਸੀਂ ਮਰੀਜ਼ ਅਤੇ ਪਰਿਵਾਰ ਦੇ ਸੱਦਸ ਹਾਂ, ਅਸੀਂ ਦੇਖਭਾਲ ਕਰਨ ਵਾਲੇ ਅਤੇ ਮੈਡੀਕਲ ਮਾਹਿਰ ਹਾਂ। ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਇੱਕ ਸਾਂਝੇ ਉਦੇਸ਼ ਵਾਲੇ ਲੋਕਾਂ ਦਾ ਇੱਕ ਸਮੂਹ ਹਾਂ: ਦਿਲ ਦੇ ਇਲਾਜ ਦੇ ਵਿਕਲਪ ਬਣਾਉਣ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਹੀ ਸਮੇਂ ਤੇ ਸਹੀ ਜਾਣਕਾਰੀ ਦੇਣ ਲਈ।
HeartHub.ca ਲਈ ਪਹਿਲਾ ਵਿਚਾਰ ਪਹਿਲਾਂ ਇੱਕ ਖੋਜ ਪ੍ਰੌਜੈਕਟ ਤੋਂ ਆਇਆ ਸੀ। ਬ੍ਰਿਟਿਸ਼ ਕੋਲੰਬੀਆ ਵਿੱਚ ਡਾਇਬੀਟੀਜ਼ ਨਾਲ ਮਰੀਜ਼ਾਂ ਲਈ ਕੋਰੋਨਰੀ ਧਮਨੀ ਬਿਮਾਰੀ ਦੇ ਇਲਾਜ ਦੇ ਲਏ ਗਏ ਫੈਸਲਿਆਂ ਬਾਰੇ ਅਸੀਂ ਸਿਹਤ ਮਾਹਰਾਂ ਅਤੇ ਮਰੀਜ਼ਾਂ ਦੀ ਇੰਟਰਵਿਊ ਕੀਤੀ। ਇਹ ਮਾਹਰਾਂ ਅਤੇ ਮਰੀਜ਼ਾਂ ਨੇ ਆਪਣੇ ਡਾਕਟਰਾਂ ਦੇ ਨਾਲ ਨਾਲ ਮਰੀਜ਼ਾਂ ਦੇ ਨਿਰਧਾਰਨ ਵਿੱਚ ਮਦਦ ਲਈ ਇਕਸਾਰ, ਭਰੋਸੇਮੰਦ ਅਤੇ ਵੈਬ ਅਧਾਰਤ ਜਾਣਕਾਰੀ ਵਾਲੇ ਸਰੋਤਾਂ ਲਈ ਲੋੜਾਂ ਦੀ ਪਛਾਣ ਕੀਤੀ, ਜਿਸ ਨਾਲ ਉਹਨਾਂ ਲਈ ਇਲਾਜ ਸਭ ਤੋਂ ਵਧੀਆ ਹੋਵੇਗਾ।
ਇਹਨਾਂ ਸਰੋਤਾਂ ਨੂੰ ਜੀਵਨ ਵਿੱਚ ਲਿਆਉਣ ਲਈ, BC ਸੈਂਟਰ ਫਾਰ ਇਮਪ੍ਰੂਵਡ ਕਾਰਡੀਓਵੈਸਕੁਲਰ ਹੈਲਥ (ICVHealth) ਦੇ ਖੋਜਕਾਰਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਸਿਹਤ ਪੇਸ਼ੇਵਰਾਂ ਅਤੇ ਮਰੀਜ਼ਾਂ ਨੂੰ ਯੋਜਨਾਬੱਧ ਤਰੀਕੇ ਨਾਲ ਤਿਆਰ ਕਰਨ, ਲਿਖਣ ਅਤੇ ਅਤੇ ਹਰ ਚੀਜ਼ ਜਿਸ ਨੂੰ ਤੁਸੀਂ ਇੱਥੇ ਵੇਖਦੇ ਹੋ, ਨੂੰ HeartHub.ca ਤੇ ਸਾਂਝਾ ਕਰਨ ਲਈ ਸ਼ਾਮਲ ਕੀਤਾ। ਜਦੋਂ ਇਹ ਪ੍ਰੌਜੈਕਟ ਸ਼ੁਰੂ ਵਿੱਚ ਕੋਰੋਨਰੀ ਧਮਨੀ ਬਿਮਾਰੀ ਦੇ ਨਾਲ ਡਾਇਬੀਟੀਜ਼ ਮਰੀਜ਼ਾਂ ਲਈ ਤਿਆਰ ਕੀਤਾ ਗਿਆ ਸੀ, ਬਹੁਤ ਸਾਰੀ ਜਾਣਕਾਰੀ ਦਿਲ ਦੀ ਬਿਮਾਰੀ ਦੇ ਇਸ ਕਿਸਮ ਨਾਲ ਰਹਿਣ ਵਾਲੇ ਬਹੁਤ ਸਾਰੇ ਵੱਖੋ-ਵੱਖਰੇ ਕਿਸਮ ਦੇ ਮਰੀਜ਼ਾਂ ਵਿੱਚ ਦਿਲ ਦਾ ਇਲਾਜ ਕਰਨ ਦੇ ਫੈਸਲਿਆਂ ਵਿੱਚ ਮਦਦ ਲਈ ਵਰਤੀ ਜਾ ਸਕਦੀ ਹੈ।
ਇਹ ਵੈਬਸਾਈਟ ਸੱਚਮੁੱਚ ਮਰੀਜ਼ਾਂ ਲਈ, ਮਰੀਜ਼ਾਂ ਦੁਆਰਾ – ਚਿੱਤਰਾਂ ਤੋਂ, ਸਮੱਗਰੀ ਤੱਕ, ਸਰਕਾਰੀ ਲੋਗੋ ਤੱਕ! ਅਸੀਂ ਹਰ ਚੀਜ ਸਰਲ ਭਾਸ਼ਾ, ਕਈ ਭਾਸ਼ਾਵਾਂ ਵਿੱਚ, ਅਤੇ ਸੰਭਵ ਤੌਰ ਤੇ ਉਪਭੋਗਤਾ-ਅਨੁਕੂਲ ਤੌਰ’ ਤੇ ਉਪਲਬਧ ਕਰਨ ਦਾ ਉਦੇਸ਼ ਰੱਖ ਕੇ ਬਣਾਈ ਹੈ। ਇਹ ਸਾਡੀ ਉਮੀਦ ਹੈ ਕਿ HeartHub.ca ਮਰੀਜ਼ਾਂ ਅਤੇ ਉਹਨਾਂ ਦੇ ਅਜ਼ੀਜ਼ਾਂ ਨੂੰ ਸਿਹਤ ਅਤੇ ਤੰਦਰੁਸਤੀ ਲਈ ਉਹਨਾਂ ਦੇ ਸਫਰ ਵਿੱਚ ਉਨ੍ਹਾਂ ਨੂੰ ਸਾਧਨ ਪ੍ਰਦਾਨ ਕਰਕੇ ਆਪਣੇ ਆਪ ਸਭ ਤੋਂ ਵਧੀਆ ਫੈਸਲਾ ਕਰਨ ਲਈ ਮਦਦ ਕਰਦਾ ਹੈ।
HeartHub.ca ਦੀ ਵਰਤੋ ਕਿਵੇਂ ਕਰੀਏ
ਇਸ ਵੈਬਸਾਈਟ ਨੂੰ ਮੈਡੀਕਲ ਮੁਲਾਕਾਤਾਂ ਲਈ ਤਿਆਰ ਕਰਨ ਲਈ ਅਤੇ ਦਿਲ ਦੇ ਡਾਕਟਰਾਂ ਨਾਲ ਗੱਲਬਾਤ ਕਰਨ ਲਈ ਮਦਦ ਲਈ ਵਰਤਿਆ ਜਾ ਸਕਦਾ ਹੈ। ਸੰਪੂਰਨ ਵੈਬਸਾਈਟ ਤੇ ਮੁਹੱਈਆ ਕੀਤੀ ਗਈ ਜਾਣਕਾਰੀ ਨੂੰ ਧਿਆਨ ਨਾਲ ਉਨ੍ਹਾਂ ਲੋਕਾਂ ਦੁਆਰਾ ਸੋਚਿਆ ਗਿਆ, ਜਿਨ੍ਹਾਂ ਨੇ ਕਾਰੋਨਰੀ ਧਮਨੀ ਬਿਮਾਰੀ ਦਾ ਅਨੁਭਵ ਕੀਤਾ ਹੈ, ਅਤੇ ਉਹਨਾਂ ਲੋਕਾਂ ਦੁਆਰਾ ਜਿਵੇਂ ਕਿ ਡਾਕਟਰ ਅਤੇ ਪਰਿਵਾਰ ਦੇ ਸੱਦਸ ਜਿਨ੍ਹਾਂ ਨੇ ਇਸ ਬਿਮਾਰੀ ਦੇ ਨਾਲ ਕਿਸੇ ਦੀ ਦੇਖ-ਭਾਲ ਕੀਤੀ ਹੈ।
HeartHub.ca ਦੀ ਵਰਤੋਂ ਕਰਨ ਦੇ ਕੁਝ ਵਿਚਾਰ ਸ਼ਾਮਲ ਹਨ: